ਵਿਆਹ ਤੋਂ ਬਾਅਦ ਜ਼ਿੰਦਗੀ ਪੂਰੀ ਤਰ੍ਹਾਂ ਨਾਲ ਬਦਲ ਜਾਂਦੀ ਹੈ। ਵੱਖ-ਵੱਖ ਨੇਚਰ ਦੇ ਲੋਕ ਪੂਰੀ ਲਾਈਫ ਇਕ-ਦੂਜੇ ਦੇ ਨਾਲ ਸ਼ੇਅਰ ਕਰਨ ਲੱਗਦੇ ਹਨ। ਉਨ੍ਹਾਂ ਦੀਆਂ ਇਛਾਵਾਂ ਬਦਲ ਜਾਂਦੀਆਂ ਹਨ ਪਰ ਇਹ ਰਿਸ਼ਤਾ ਵਿਸ਼ਵਾਸ ਅਤੇ ਸੱਚਾਈ 'ਤੇ ਟਿੱਕਿਆ ਹੁੰਦਾ ਹੈ। ਦੋਵਾਂ ਨੂੰ ਆਪਣੇ ਮਨ ਦੀ ਗੱਲ ਇਕ-ਦੂਜੇ ਨਾਲ ਖੁੱਲ੍ਹ ਕੇ ਕਰਨੀ ਚਾਹੀਦੀ ਤਾਂ ਜੋ ਇਹ ਰਿਸ਼ਤਾ ਸਾਲਾਂ ਤੱਕ ਅਟੁੱਟ ਰਹੇ। ਅੱਜ ਅਸੀਂ ਤੁਹਾਨੂੰ ਅਜਿਹੀਆਂ 4 ਗੱਲਾਂ ਦੱਸਦੇ ਹਾਂ ਜੋ ਪਤੀ-ਪਤਨੀ ਨੂੰ ਇਕ-ਦੂਜੇ ਦੇ ਬਾਰੇ 'ਚ ਪਤਾ ਹੋਣ।
1. ਸਰੀਰਿਕ ਸੰਬੰਧ—ਸਰੀਰਿਕ ਸੰਬੰਧ ਤੋਂ ਬਿਨ੍ਹਾਂ ਪਤੀ-ਪਤਨੀ ਦਾ ਰਿਸ਼ਤਾ ਸੰਪੂਰਨ ਨਹੀਂ ਹੋ ਸਕਦਾ। ਆਪਣੀ ਸੰਬੰਧ ਦੇ ਬਾਰੇ 'ਚ ਉਨ੍ਹਾਂ ਨੂੰ ਸਭ ਪਤਾ ਹੋਣਾ ਚਾਹੀਦਾ। ਪਤੀ-ਪਤਨੀ ਇਕ ਦੂਜੇ ਨਾਲ ਖੁੱਲ੍ਹ ਕੇ ਇਸ ਗੱਲ 'ਤੇ ਚਰਚਾ ਜ਼ਰੂਰ ਕਰੇ ਕਿ ਸੰਬੰਧ ਬਣਾਉਂਦੇ ਸਮੇਂ ਤੁਹਾਨੂੰ ਕੀ ਪਸੰਦ ਹੈ ਅਤੇ ਕੀ ਨਹੀਂ।
2. ਪਾਰਟਨਰ ਨੂੰ ਜੋ ਨਹੀਂ ਪਸੰਦ—ਵਿਆਹ ਤੋਂ ਬਾਅਦ ਲੜਕਾ ਅਤੇ ਲੜਕੀ ਇਕ ਦੂਜੇ ਦੀ ਫੀਲਿੰਗ ਅਤੇ ਇਮੋਸ਼ਨ ਦੀ ਕਦਰ ਕਰਨ ਤਾਂ ਇਹ ਰਿਸ਼ਤਾ ਮਜ਼ਬੂਤ ਹੁੰਦਾ ਜਾਂਦਾ ਹੈ। ਲਾਈਫ ਪਾਰਟਨਰ ਬਹੁਤ ਵਾਰ ਇਹ ਸਮਝ ਨਹੀਂ ਪਾਉਂਦਾ ਕਿ ਕਿਹੜੀ ਗੱਲ ਉਨ੍ਹਾਂ ਦੇ ਸਾਥੀ ਨੂੰ ਬੁਰੀ ਲੱਗੀ ਹੈ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ। ਇਹ ਗੱਲ ਇਕ-ਦੂਜੇ ਤੋਂ ਨਾਲ ਜ਼ਰੂਰ ਸ਼ੇਅਰ ਕਰੋ ਕਿ ਕਿਹੜੀ ਗੱਲ ਉਨ੍ਹਾਂ ਨੂੰ ਬੁਰੀ ਲੱਗਦੀ ਹੈ।
3. ਆਪਣੀ ਇੱਛਾ ਦੱਸੋ—ਲੜਕਾ ਅਤੇ ਲੜਕੀ ਆਪਣੇ ਵਿਆਹ ਨੂੰ ਲੈ ਕੇ ਬਹੁਤ ਟਾਈਮ ਪਹਿਲਾਂ ਸੋਚਣ ਲੱਗ ਜਾਂਦੇ ਹਨ ਕਿ ਵਿਆਹ ਤੋਂ ਬਾਅਦ ਮੇਰਾ ਸਾਥੀ ਮੇਰੇ ਸੁਪਨੇ ਪੂਰੇ ਕਰੇ। ਅਜਿਹੇ 'ਚ ਦੋਵੇ ਬੈਠ ਕੇ ਇਕ-ਦੂਜੇ ਦੀਆਂ ਉਮੀਦਾਂ ਬਾਰੇ 'ਚ ਜ਼ਰੂਰ ਗੱਲ ਕਰਨ।
4. ਤੁਸੀਂ ਕਿੰਨੇ ਪਸੰਦ ਹੋ—ਆਪਣੇ ਜੀਵਨਸਾਥੀ ਨੂੰ ਇਹ ਜ਼ਰੂਰ ਦੱਸੋ ਕਿ ਤੁਸੀਂ ਉਨ੍ਹਾਂ ਨੂੰ ਕਿੰਨਾ ਪਸੰਦ ਕਰਦੇ ਹੋ। ਉਨ੍ਹਾਂ ਦਾ ਸਾਥ ਤੁਹਾਡੀ ਜ਼ਿੰਦਗੀ 'ਚ ਬਹੁਤ ਮਹਤੱਵ ਰੱਖਦ ਹੈ। ਇਹ ਵਿਆਹ ਆਪਣੀ ਮਰਜ਼ੀ ਨਾਲ ਕਰ ਰਹੇ ਹਾਂ, ਕਿਸੇ ਮਜ਼ਬੂਰੀ 'ਚ ਨਹੀਂ।
ਚਿਹਰੇ ਦੀ ਸੁੰਦਰਤਾ ਵਧਾ ਦੇਵੇਗਾ ਆਲੂ ਦਾ ਫੇਸਪੈਕ
NEXT STORY